ਨੈੱਟਵਰਕ ਸ਼ੱਟਡਾਊਨ ਦੌਰਾਨ ਸੰਚਾਰ ਕਿਵੇਂ ਕੀਤਾ ਜਾਵੇ
ਇੰਟਰਨੈੱਟ ਬੰਦ ਹੈ | ਮੈਸਜ ਭੇਜੇ ਨਹੀਂ ਜਾ ਰਹੇ | ਫੋਨ ਵੀ ਨਹੀਂ ਲੱਗ ਰਿਹਾ
Bridgefy ਇੰਸਟਾਲ ਕਰੋ
ਇਸ ਐਪ ਰਾਹੀਂ ਤੁਸੀਂ ਬਲੂਟੁਥ ਰਾਹੀਂ ਬਾਕੀ ਲੋਕਾਂ ਨਾਲ ਚੈਟ ਕਰ ਸਕਦੇ ਹੋ। ਸੁਨੇਹੇ ਤੁਹਾਡੇ ਆਲੇ ਦੁਆਲੇ ਲੋਕਾਂ ਦੇ ਫ਼ੋਨਾਂ ਰਾਹੀਂ ਅੱਗੇ ਪਹੁੰਚਦੇ ਹਨ, ਇਸ ਲਈ ਜਿੰਨੇ ਜ਼ਿਆਦਾ ਲੋਕਾਂ ਕੋਲ Bridgefy ਹੋਵੇਗਾ ਨੈੱਟਵਰਕ ਓਨਾ ਹੀ ਮਜ਼ਬੂਤ ਹੋਵੇਗਾ। ਬਾਹਰ ਜਾਣ ਤੋਂ ਪਹਿਲਾਂ ਐਪ ਇੰਸਟਾਲ ਕਰੋ ਅਤੇ ਆਪਣੇ ਦੋਸਤਾਂ ਨੂੰ ਮੈਸਜ ਭੇਜਕੇ ਟੈਸਟ ਕਰ ਲਵੋ।
ਇੰਸਟਾਲ ਕਰਨ ਤੋਂ ਬਾਅਦ ਦੇਖ ਲਵੋਂ ਕਿ ਤੁਹਾਡੇ ਫੋਨ ਦਾ ਬਲੂਟੁਥ ਚੱਲ ਰਿਹਾ ਹੈ।
ਜੇ ਐਪਲੀਕੇਸ਼ਨ ਵਿੱਚ ਤੁਹਾਨੂੰ ਨੇੜੇ ਤੇੜੇ ਕੋਈ ਨਹੀਂ ਦਿੱਖ ਰਿਹਾ ਤਾਂ:
- ਏਅਰਪਲੇਨ ਮੋਡ ਨੂੰ on ਅਤੇ off ਕਰੋ
- ਬੈਟਰੀ ਆਪਟੀਮਾਈਜ਼ੇਸ਼ਨ ਬੰਦ ਕਰੋ
- ਐਪਲੀਕੇਸ਼ਨ ਨੂੰ ਫ਼ੋਰਸ ਰੀਸਟਾਰਟ ਕਰੋ
ਧਿਆਨ ਰੱਖੋ
- ਬਰੌਡਕਾਸਟ ਮੋਡ ਵਿੱਚ ਕੋਈ ਪ੍ਰਾਈਵੈਸੀ ਨਹੀਂ ਹੈ, ਤੁਹਾਡੇ ਨੇੜੇ ਤੇੜੇ ਜਿਸ ਕਿਸੇ ਕੋਲ ਵੀ ਇਹ ਐਪਲੀਕੇਸ਼ਨ ਇਹ ਉਹ ਤੁਹਾਡੇ ਮੈਸਜ ਪੜ੍ਹ ਸਕਣਗੇ
- ਜੇ ਤੁਸੀਂ ਐਪ ਵਿੱਚ ਆਪਣਾ ਨੰਬਰ ਵੈਰੀਫ਼ਾਈ ਕਰਦੇ ਹੋਂ ਤਾਂ ਤੁਹਾਡਾ ਨੰਬਰ ਤੁਹਾਡੇ ਨੇੜੇ ਐਪ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਦੇਖ ਸਕਦਾ ਹੈ
- ਯਾਦ ਰੱਖੋ ਕਿ ਤੁਹਾਡੇ ਸੁਨੇਹੇ ਤਰਤੀਬ ਤੋਂ ਬਾਹਰ ਹੋ ਸਕਦੇ ਹਨ ਅਤੇ ਉਹਨਾਂ ਦੇ ਪਹੁੰਚਣ ਵਿੱਚ 3 ਤੋਂ 20 ਸਕਿੰਟਾਂ ਦੀ ਦੇਰੀ ਹੋ ਸਕਦੀ ਹੈ
ਯਾਦ ਨਾਲ:
- ਆਪਣਾ ਫ਼ੋਨ ਚਾਰਜ ਕਰੋ
- ਪੂਰੀ ਤਰ੍ਹਾਂ ਚਾਰਜ ਕੀਤਾ ਹੋਇਆ ਪਾਵਰ ਬੈਂਕ ਆਪਣੇ ਨਾਲ ਰੱਖੋ
- ਫ਼ੋਨ ਤੇ ਪਾਵਰ ਬੈਂਕ ਦੇ ਚਾਰਜਰ ਆਪਣੇ ਨਾਲ ਰੱਖੋ
- ਦੇਖ ਲਵੋ ਕਿ ਤੁਹਾਡੇ ਫ਼ੋਨ ਵਿੱਚ ਕੌਲ ਕਰਨ ਲਈ ਪੈਸੇ ਤੇ ਇੰਟਰਨੈਟ ਵਰਤਣ ਲਈ ਡਾਟਾ ਹੋਵੇ
- ਗੂਗਲ ਮੈਪਸ (ਬੈਟਰੀ ਲਈ ਬਿਹਤਰ) ਜਾਂ ਵਟਸਐਪ (ਬੈਟਰੀ ਛੇਤੀ ਘਟਾਉਂਦਾ ਹੈ) ਰਾਹੀਂ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰੋ
- ਵੀਡੀਓਜ਼ ਸਾਂਝੀਆਂ ਕਰਨ ਲਈ ਇੰਸਟਾਗ੍ਰਾਮ ਲਾਈਵ ਦੀ ਵਰਤੋਂ ਕਰੋ ਤਾਂ ਕਿ ਜੇਕਰ ਤੁਹਾਡਾ ਫ਼ੋਨ ਗੁੰਮ ਜਾਵੇ ਤਾਂ ਵੀ ਤੁਹਾਡੇ ਕੋਲ ਤੁਹਾਡੀ ਸਮੱਗਰੀ ਦੀ ਆਨਲਾਈਨ ਰਿਕਾਰਡ ਹੋਵੇ
ਹੋਰਾਂ ਨਾਲ ਜੁੜੇ ਅਤੇ ਸੁਰੱਖਿਅਤ ਰਹਿਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ।